ਨੈਸ਼ਨਲ

ਪੰਥਕ ਏਕਤਾ ਨੂੰ ਲੈ ਕੇ  ਸੁਖਬੀਰ ਸਿੰਘ ਬਾਦਲ ਅਤੇ ਪਰਮਜੀਤ ਸਿੰਘ ਵੀਰਜੀ ਵਿਚਕਾਰ ਹੋਈ ਵਿਚਾਰ ਚਰਚਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 28, 2025 06:43 PM

ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ  ਬਾਦਲ ਅਤੇ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਸ. ਪਰਮਜੀਤ ਸਿੰਘ ਵੀਰਜੀ ਵਿਚਕਾਰ ਪੰਥਕ ਏਕਤਾ ਅਤੇ ਪੰਥ ਦੇ ਕੁਝ ਗੰਭੀਰ ਮੁੱਦਿਆਂ ਤੇ ਡੂੰਘੀ ਵਿਚਾਰ ਚਰਚਾ ਹੋਈ ਹੈ। ਇਸ ਬਾਰੇ ਜਾਣਕਾਰੀ ਦੇਂਦਿਆ ਵੀਰਜੀ ਨੇ ਦਸਿਆ ਕਿ ਬੀਤੇ ਦਿਨੀਂ ਹੋਈ ਮੁਲਾਕਾਤ ਵਿਚ ਸੁਖਬੀਰ ਸਿੰਘ  ਬਾਦਲ ਵਲੋਂ ਬਹੁਤ ਹੀ ਚੰਗਾ ਹੁਲਾਰਾ ਮਿਲਿਆ ਹੈ ਤੇ ਉਨ੍ਹਾਂ ਨਾਲ ਪੰਥ ਦੇ ਗੰਭੀਰ ਮੁਦਿਆਂ ਦੇ ਨਾਲ ਪੰਥ ਵਿੱਚ ਏਕਤਾ ਨੂੰ ਲੈ ਕੇ ਚਰਚਾ ਹੋਈ। ਉਨ੍ਹਾਂ ਦਸਿਆ ਕਿ ਸੁਖਬੀਰ ਵਲੋਂ ਪੰਥ ਦੀ ਚੜ੍ਹਦੀਕਲਾ ਲਈ ਬਹੁਤ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ ਸਨ ਤੇ ਉਨ੍ਹਾਂ ਨੇ ਮੌਜੂਦਾ ਹਾਲਾਤਾਂ ਤੇ ਗਹਿਰੀ ਚਿੰਤਾ ਵੀਂ ਜ਼ਾਹਿਰ ਕੀਤੀ ਸੀ । ਉਨ੍ਹਾਂ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆਏ ਨਿੱਘਾਰ ਅਤੇ ਉਨ੍ਹਾਂ ਬਾਰੇ ਆਏ ਦਿਨ ਮਿਲ ਰਹੀਆਂ ਨਮੋਸ਼ੀਜਨਕ ਖਬਰਾਂ ਬਾਰੇ ਵੀਂ ਓਹ ਚਿੰਤਤ ਸਨ। ਵਿਚਾਰ ਚਰਚਾ ਉਪਰੰਤ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਪਰਮਜੀਤ ਸਿੰਘ ਵੀਰਜੀ ਅਤੇ ਭਾਈ ਸਤਪਾਲ ਸਿੰਘ ਜੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਯਾਦਗਾਰੀ ਮੋਮੈਂਟੋ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਸੀਤਲ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਗੁਰਤੇਜ ਸਿੰਘ ਵੀ ਹਾਜ਼ਰ ਸਨ।

Have something to say? Post your comment

 

ਨੈਸ਼ਨਲ

ਭਾਜਪਾ ਦੀ ਦਿੱਲੀ ਸਰਕਾਰ ਨੇ 100 ਦਿਨਾਂ ਵਿੱਚ 100 ਝੂਠ ਬੋਲੇ ​​ਹਨ-ਆਪ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ, ਪਾਕਿਸਤਾਨੀ ਗੋਲੀਬਾਰੀ ਦੇ ਪੀੜਤਾਂ ਲਈ ਰਾਹਤ ਪੈਕੇਜ ਦੀ ਮੰਗ

ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਆਪਣੇ ਸ਼ਬਦਾਂ ਰਾਹੀਂ ਫੌਜ ਦੇ ਵਿਸ਼ਵਾਸ ਦੀ ਪ੍ਰਗਟ ਕੀਤੀ ਝਲਕ

ਭਾਰਤ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣਨਾ ਵਧਾਈ ਦਾ ਪਾਤਰ: ਪਰਮੀਤ ਚੱਢਾ

ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੇ ਵਿਰੁੱਧ ਪਾਸ ਕੀਤਾ ਮਤਾ ਗੈਰ-ਸਿਧਾਂਤਕ

ਬੱਚਿਆਂ ਨੂੰ ਸਿੱਖੀ ਅਤੇ ਗੁਰਬਾਣੀ ਨਾਲ ਜੋੜਨ ਲਈ ਦਿੱਲੀ ਕਮੇਟੀ ਅਤੇ ਸਹਿਯੋਗੀਆਂ ਵਲੋਂ ਉਲੀਕੇ ਜਾ ਰਹੇ ਗੁਰਮਤਿ ਕੈਂਪ ਸ਼ਲਾਘਾਯੋਗ - ਬੀਬੀ ਰਣਜੀਤ ਕੌਰ

ਦੱਖਣੀ ਅਫ਼ਰੀਕੀ ਸੰਸਦੀ ਪ੍ਰੀਸ਼ਦ ਨੇ ਪਹਿਲਗਾਮ ਦੇ ਪੀੜਤਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ

ਦਿੱਲੀ ਕਮੇਟੀ ਅਧੀਨ ਚਲਦੇ ਸਕੂਲ ਅੰਦਰ ਇਮਤਿਹਾਨ ਨਕਲ ਰੈਕੇਟ ਵਿੱਚ ਦਿੱਲੀ ਕਮੇਟੀ ਦੇ ਆਗੂਆਂ ਦੀ ਭੂਮਿਕਾ 'ਤੇ ਉਠਾਏ ਗਏ ਸਵਾਲ

1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੰਡੇ ਨਿਯੁਕਤੀ ਪੱਤਰ

ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਸੰਗੀ ਸਾਥੀਆਂ ਦੀ ਯਾਦ ਵਿਚ ਸਜਾਏ ਗਏ ਅਖੰਡ ਕੀਰਤਨ ਸਮਾਗਮ